Skip to main content

ਇਕੱਠਿਆਂ ਮਿਲ ਕੇ ਵੈਨਕੂਵਰ ਦੀ ਯੋਜਨਾਂਬੰਦੀ ਕਰਨਾਂ

ਕੀ ਹੈ ਜੇਕਰ, ਇਕੱਠਿਆਂ ਮਿਲ ਕੇ ਅਸੀਂ ਇਹ ਯਕੀਨੀ ਬਣਾ ਸਕੀਏ ਕਿ ਵੈਨਕੂਵਰ ਉਹ ਜਗ੍ਹਾ ਹੋਵੇ ਜਿੱਥੇ ਸਾਰੇ ਵਿਅਕਤੀ, ਭਾਈਚਾਰੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਫੁੱਲਤ ਹੋ ਸਕਦੇ ਹੋਣ?

ਅਗਲੇ ਤਿੰਨ ਸਾਲਾਂ ਦੌਰਾਨ ਇਕੱਠੇ ਮਿਲ ਕੇ, ਜਿਸ ਤਰ੍ਹਾਂ ਦਾ ਵੈਨਕੂਵਰ ਅਸੀਂ ਚਾਹੁੰਦੇ ਹਾਂ ਅਤੇ ਜਿਸ ਤਰ੍ਹਾਂ ਦੀ ਸਾਨੂੰ ਲੋੜ ਹੈ, ਬਣਾਉਣ ਵਾਸਤੇ ਅਸੀਂ ਤੁਹਾਡੀ ਸਹਾਇਤਾ ਦੀ ਮੰਗ ਕਰ ਰਹੇ ਹਾਂ। ਕੀ ਤੁਸੀਂ ਆਪਣੇ ਸ਼ਹਿਰ ਲਈ ਉਹ ਯੋਜਨਾਂ ਸਿਰਜਣ ‘ਚ ਮਦਦ ਕਰਨ ਲਈ ਆਪਣੇ  ਵਿਲੱਖਣ ਤਜ਼ਰਬੇ, ਹੁਨਰ ਅਤੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਨ ਲਈ ਤਿਆਰ ਹੋ ਜਿਹੜੀ ਯੋਜਨਾਂ ਵੈਨਕੂਵਰ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਉਭਾਰਨ ਵਾਸਤੇ ਸਕਾਰਾਤਮਕ ਰੂਪ ਪ੍ਰਦਾਨ ਕਰਦੀ ਹੈ?

ਆਉ, ਮਿਲ ਕੇ ਆਪਾਂ ਇਕ ਨਵੀਂ ਵੈਨਕੂਵਰ ਯੋਜਨਾ ਬਣਾਈਏ: ਉਹ ਜੋ ਵੱਧ ਤੋਂ ਵੱਧ ਪ੍ਰਭਾਵ ਲਈ ਨਿਰਦੇਸ਼ ਨਿਰਧਾਰਤ ਕਰਦੀ ਹੈ, ਅਤੇ ਭਵਿੱਖ ਦੀਆਂ ਤਰਜੀਹਾਂ ਨੂੰ ਅਗਵਾਈ ਦਿੰਦੀ ਹੈ। ਕੀ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਿਹਤਮੰਦ, ਖੁਸ਼ਹਾਲ ਅਤੇ ਵਧੇਰੇ ਨਰਮਾਈ ਵਾਲੇ ਸ਼ਹਿਰ ਲਈ ਸਾਂਝੀ ਦ੍ਰਿਸ਼ਟੀ ਸਿਰਜਣ ਵਿਚ ਸਾਡੀ ਮਦਦ ਕਰੋਗੇ?

ਕਿਰਪਾ ਕਰਕੇ ਵੈਨਕੂਵਰ ਦੀ ਇਕੱਠਿਆਂ ਯੋਜਨਾਂਬੰਦੀ ਕਰਨ ਲਈ ਸਾਡੇ ਨਾਲ ਸ਼ਾਮਲ ਹੋਵੋ। 

ਇਹ ਯੋਜਨਾਂ ਤੁਹਾਡੇ ਨਾਲ ਸ਼ੁਰੂ ਹੁੰਦੀ ਹੈ।
ਵੈਨਕੂਵਰ ਦਾ ਆਪਣਾ ਅਨੁਭਵ ਸਾਂਝਾ ਕਰੋ।

ਇਨ੍ਹਾਂ ਮਹੀਨਿਆਂ ਵਿਚ ਵੈਨਕੂਵਰ ਨੇ ਵੱਡੀਆਂ ਤਬਦੀਲੀਆਂ ਦੇਖੀਆਂ ਹਨ। ਅਸੀਂ ਇਹ ਸਮਝਦੇ ਹਾਂ ਕਿ ਬਹੁਤ ਸਾਰੇ ਲੋਕਾਂ ਉੱਪਰ ਕੋਵਿਡ-19 ਦਾ ਖਾਸ ਤੌਰ `ਤੇ ਅਸਰ ਪਿਆ ਹੈ। ਅਸੀਂ ਇਹ ਮੰਨਦੇ ਹਾਂ ਕਿ ਬਹੁਤ ਸਾਰੀਆਂ ਕਮਿਉਨਟੀਆਂ ਉੱਪਰ ਇਸ ਮਹਾਂਮਾਰੀ ਦਾ ਬਹੁਤ ਜ਼ਿਆਦਾ ਅਸਰ ਪਿਆ ਸੀ,ਅਤੇ ਅਜੇ ਵੀ ਪੈ ਰਿਹਾ ਹੈ। ਕੋਵਿਡ-19 ਦੇ ਜਵਾਬ ਵਜੋਂ, ਪਲੈਨਿੰਗ ਦਾ ਇਹ ਉੱਦਮ ਕਮਿਉਨਟੀਆਂ ਦੇ ਤਾਬੇ ਆਉਣ ਵਿਚ ਮਦਦ ਕਰਨ ਲਈ ਥੋੜ੍ਹੇ ਸਮੇਂ ਦੇ ਐਕਸ਼ਨਾਂ ਦੀ ਪਛਾਣ ਵੀ ਕਰੇਗਾ ਅਤੇ ਇਨ੍ਹਾਂ ਨੂੰ ਅੱਗੇ ਵਧਾਏਗਾ।

ਇਸ ਚੀਜ਼ ਬਾਰੇ ਅਸੀਂ ਤੁਹਾਡੇ ਤਜਰਬੇ ਅਤੇ ਤੁਹਾਡੇ ਵਿਚਾਰ ਸੁਣਨਾ ਚਾਹੁੰਦੇ ਹਾਂ ਕਿ ਮਹਾਂਮਾਰੀ ਤੋਂ ਬਾਅਦ ਸਾਨੂੰ ਕਿਸ ਤਰ੍ਹਾਂ ਦੇ ਸਿਟੀ (ਸ਼ਹਿਰ) ਦੀ ਲੋੜ ਹੈ ਅਤੇ ਇਨ੍ਹਾਂ ਰਵਾਇਤੀ ਸਿਰੜੀ ਇਲਾਕਿਆਂ ਉੱਪਰ ਜਿਸ ਨੂੰ ਅਸੀਂ ਆਪਣਾ ਘਰ ਕਹਿੰਦੇ ਹਾਂ

ਇਸ ਵੈੱਬਸਾਈਟ ਰਾਹੀਂ ਸਾਡੀ ਔਨਲਾਈਨ ਸ਼ਮੂਲੀਅਤ ਨਾਲ ਜੁੜੇ ਰਹੋ

 

ਪ੍ਰਾਜੈਕਟ ਦੀ ਸਮਾਂਬੰਦੀ

ਅਸੀਂ ਜਦੋਂ ਇਹ ਗੱਲਬਾਤ ਸ਼ੁਰੂ ਕੀਤੀ, ਅਸੀਂ ਇਕੱਠਿਆਂ ਵੈਨਕੂਵਰ ਯੋਜਨਾਂ ਸਿਰਜਣ ਲਈ ਆਪਣੇ ਕੰਮ ਨੂੰ ਹੇਠਾਂ ਦੱਸੇ ਵੱਡੇ ਪੜਾਵਾਂ ‘ਚ ਸਿਲਸਿਲੇਬਧ ਕਰ ਲਿਆ ਹੈ।

 

ਸੁਣੋ + ਸਿੱਖੋ

ਪੱਤਝੜ 2019 – ਬਹਾਰ ਰੁੱਤ 2020

ਉਨ੍ਹਾਂ ਥਾਵਾਂ ‘ਤੇ ਜਾ ਕੇ ਜਿੱਥੇ ਲੋਕ ਇਕੱਠੇ ਹੁੰਦੇ ਹਨ – ਭਾਵੇਂ ਕਿ ਆਨਲਾਈਨ ਹੋਣ ਜਾਂ ਕਮਿਊਨਿਟੀ ਵਿੱਚ – ਅਸੀਂ ਇਹ ਪਛਾਣਨਾ ਚਾਹੁੰਦੇ ਹਾਂ ਕਿ ਤੁਹਾਡੇ ਲਈ ਸਭ ਤੋਂ ਮਹੱਤਵਪੂਰਣ ਕੀ ਹੈ ਅਤੇ ਭਵਿੱਖ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਵੈਨਕੂਵਰ ਚਾਹੁੰਦੇ ਹੋ। ਵੈਨਕੂਵਰ ਲਈ ਸਾਡੀਆਂ ਸਾਂਝੀਆਂ ਆਸ਼ਾਵਾਂ ਅਤੇ ਡਰ ਕੀ ਹਨ, ਸਮੇਤ ਉਨ੍ਹਾਂ ਦੇ ਜੋ ਭਵਿੱਖ ਦੀਆਂ ਪੀੜ੍ਹੀਆਂ ਲਈ ਵੀ ਹਨ? ਮੂਲ ਵਿਸ਼ਿਆਂ ‘ਤੇ ਡੂੰਘੇ ਸੰਵਾਦਾਂ ਵਿਚ ਪੈਣ ਦੁਆਰਾ, ਅਸੀਂ ਮਿਲ ਕੇ ਵੈਨਕੂਵਰ ਯੋਜਨਾ ਲਈ ਅਗਵਾਈ ਦੇਣ ਵਾਲੇ ਸਿਧਾਂਤ ਤਿਆਰ ਕਰਾਂਗੇ।

 

ਭਵਿੱਖ ਦੀ ਕਲਪਨਾ ਕਰਨਾਂ

ਗਰਮੀਆਂ 2020 – ਸਰਦੀਆਂ 2021

ਭਵਿੱਖ ਦੇ ਵੈਨਕੂਵਰ ਲਈ ਸਾਡੀਆਂ ਸਾਂਝੀਆਂ ਉਮੀਦਾਂ ਅਤੇ ਅਗਵਾਈ ਦੇਣ ਵਾਲੇ ਸਿਧਾਂਤਾਂ ਦੇ ਨਿਰਮਾਣ ਨਾਲ, ਅਸੀਂ ਵਿਚਾਰਾਂ, ਜੋਖਮਾਂ ਅਤੇ ਚੁਣੌਤੀਆਂ ਦੀ ਪੜਚੋਲ ਕਰਾਂਗੇ ਜੋ ਸਾਡੇ ਭਵਿੱਖਤ ਸ਼ਹਿਰ ਨੂੰ ਪ੍ਰਭਾਵਤ ਕਰ ਸਕਦੇ ਹਨ। ਇਕੱਠੇ ਮਿਲ ਕੇ ਅਸੀਂ ਉਸਨੂੰ ਵਿਚਾਰਾਂਗੇ ਜੋ ਤੁਸੀਂ ਕਾਰਵਾਈ ਲਈ ਸਭ ਤੋਂ ਮਹੱਤਵਪੂਰਣ ਸਮਝਦੇ ਹੋ, ਅਤੇ ਤੁਹਾਡੇ ਨਾਲ ਮਿਲ ਕੇ ਇਹ ਵਿਕਸਿਤ ਕਰਾਂਗੇ ਕਿ ਕਿਵੇਂ ਅਸੀਂ ਇੱਕ ਗੁੰਝਲਦਾਰ ਹੋ ਰਹੀ ਦੁਨੀਆਂ ਵਿੱਚ ਆਪਣਾ ਰਸਤਾ ਉਲੀਕਣਾ ਹੈ। ਅੱਗੇ ਦੇ ਬਾਕੀ ਰਹਿੰਦੇ ਕੰਮਾਂ ਲਈ ਮਾਰਗ ਦਰਸ਼ਨ ‘ਚ ਮਦਦ ਵਾਸਤੇ ਅਸੀਂ ਵੈਨਕੂਵਰ ਲਈ ਕਈ ਸੰਭਾਵਨਾਵਾਂ ਬਾਰੇ ਤੁਹਾਡੀ ਅਗਵਾਈ ਮੰਗਾਂਗੇ।

 

ਦਿਸ਼ਾਵਾਂ ਵਿਕਸਤ ਕਰਨਾਂ

ਬਹਾਰ ਰੁੱਤ 2021 – ਪੱਤਝੜ 2021

“ਸ਼ਹਿਰ ਜੋ ਅਸੀਂ ਚਾਹੁੰਦੇ ਹਾਂ” ਦੀ ਮੋਟੇ ਤੌਰ ਤੇ ਪਛਾਣ ਕਰ ਲੈਣ ਮਗਰੋਂ, ਅਸੀਂ ਦੂਰ-ਦ੍ਰਿਸ਼ਟੀ ਨੂੰ ਪਾਲਿਸੀ ਵਿਕਲਪਾਂ ਅਤੇ ਚੋਣਾਂ ਵਿੱਚ ਤਬਦੀਲ ਕਰਨਾ ਅਰੰਭ ਕਰਾਂਗੇ। ਸਾਡੀਆਂ ਪ੍ਰਾਥਮਿਕਤਾਵਾਂ ਕੀ ਹਨ ਅਤੇ ਸਾਨੂੰ ਭਾਈਵਾਲਾਂ ਵਜੋਂ ਕਿੰਨ੍ਹਾਂ ਦੀ ਜ਼ਰੂਰਤ ਹੋਵੇਗੀ, ਜੇਕਰ ਸਿਟੀ ਉਨ੍ਹਾਂ ਸਾਰੇ ਉਦੇਸ਼ਾਂ ਦੀ ਪ੍ਰਾਪਤੀ ਆਪਣੇ ਤੌਰ ‘ਤੇ ਨਹੀਂ ਕਰ ਸਕਦਾ ਹੋਵੇਗਾ ਜਿੰਨ੍ਹਾਂ ਦੀ ਪਛਾਣ ਅਸੀਂ ਕਰਦੇ ਹਾਂ। ਵਿਕਲਪ ਜੋ ਅਸੀਂ ਵਿਕਸਤ ਕਰਾਂਗੇ, ਉਨ੍ਹਾਂ ਬਾਰੇ ਅਸੀਂ ਤੁਹਾਡੀ ਫੀਡਬੈਕ ਪੁੱਛਾਂਗੇ। ਇਕੱਠੇ ਮਿਲ ਕੇ, ਅਸੀਂ ਪਛਾਣ ਕਰਾਂਗੇ ਕਿ ਕੱਲ ਦੀਆਂ ਚੁਣੌਤੀਆਂ ਨਾਲ ਸਭ ਤੋਂ ਵਧੀਆ ਢੰਗ ਨਾਲ ਕਿਵੇਂ ਨਿਪਟਣਾ ਹੈ।

 

ਯੋਜਨਾ ਤੋਂ ਕਾਰਵਾਈਆਂ ਤੱਕ

ਸਰਦੀਆਂ 2021- ਗਰਮੀਆਂ 2022

ਇਸ ਬਾਰੇ ਸਪੱਸ਼ਟਤਾ ਸਹਿਤ ਕਿ ਅਸੀਂ ਕੀ ਬਣਨਾ ਚਾਹੁੰਦੇ ਹਾਂ, ਅਤੇ ਉੱਥੇ ਪਹੁੰਚਣ ਲਈ ਵਿਕਲਪ ਜੋ ਅਸੀਂ ਬਣਾਉਣੇ ਹਨ, ਇਹ ਕਦਮ, ਜਿਹੋ ਜਿਹਾ ਭਵਿੱਖ ਅਸੀਂ ਚਾਹੁੰਦੇ ਹਾਂ ਉਸ ਦੀ ਪ੍ਰਾਪਤੀ ਲਈ ਜਾਣੀਆਂ ਬੁੱਝੀਆਂ ਸਿੱਧੀਆਂ ਕਾਰਵਾਈਆਂ ਕਰਨ ਲਈ ਵੱਖ ਵੱਖ ਕੰਮਾਂ ਨੂੰ ਤਾਂ ਸਿਰ ਕਰੇਗਾ। 2022 ਦੀਆਂ ਗਰਮੀਆਂ ‘ਚ ਕੌਂਸਲ ਨੂੰ ਰਿਪੋਰਟ ਕਰਨ ਤੋਂ ਪਹਿਲਾਂ, ਅਸੀਂ ਇਹ ਯਕੀਨੀ ਬਣਾਉ ਲਈ ਕਿ ਅਸੀਂ ਇਸਨੂੰ ਸਹੀ ਤਰ੍ਹਾਂ ਲਿਆ ਹੈ ਤੁਹਾਨੂੰ, ਕਮਿਊਨਿਟੀ ਨੂੰ ਵਾਪਸ ਰਿਪੋਰਟ ਕਰਾਂਗੇ ।

 

ਇਕੱਠੇ ਅੱਗੇ ਵਧਣਾ

2022+

ਇੱਕ ਵਾਰ ਜਦੋਂ ਕੌਂਸਲ ਨੇ ਵੈਨਕੂਵਰ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ, ਤਾਂ ਅਸੀਂ ਜਾਣਦਿਆਂ ਹੋਇਆਂ ਇਕੱਠੇ ਅੱਗੇ ਵਧਣ ਲਈ ਲੋੜੀਂਦੀਆਂ ਤਬਦੀਲੀਆਂ ਅਤੇ ਨਿਵੇਸ਼ ਕਰਨਾ ਸ਼ੁਰੂ ਕਰਾਂਗੇ। ਜਦੋਂ ਅਸੀਂ ਆਪਣੀ ਸਮੂਹਿਕ ਦੂਰ-ਦ੍ਰਿਸ਼ਟੀ ਨੂੰ ਪ੍ਰਾਪਤ ਕਰਨ ਲਈ ਜਦ ਅੱਗੇ ਵਧਾਂਗੇ ਤਾਂ ਅਸੀਂ ਕਾਰਜਾਂ ਨੂੰ ਵਾਚਾਂਗੇ, ਰਿਪੋਰਟ ਕਰਾਂਗੇ ਅਤੇ ਵਿਵਸਥਿਤ ਕਰਾਂਗੇ।

 

ਵੈਨਕੂਵਰ ਯੋਜਨਾ ਕੀ ਹੈ ਅਤੇ ਇਹ ਕੀ ਕਰੇਗੀ?

14 ਨਵੰਬਰ, 2019 ਨੂੰ, ਵੈਨਕੂਵਰ ਸਿਟੀ ਕੌਂਸਲ ਨੇ ਇਸ ਸਫਰ ਦੀ ਸ਼ੁਰੂਆਤ ਕੀਤੀ ਅਤੇ ਸਟਾਫ ਨੂੰ ਵੈਨਕੂਵਰ ਵਿਚ ਰਹਿਣ, ਕੰਮ ਕਰਨ ਅਤੇ ਖੇਡਣ ਵਾਲੇ ਲੋਕਾਂ ਨਾਲ ਕੰਮ ਕਰਨ ਲਈ ਇਕ ਨਵੀਂ ਸ਼ਹਿਰ-ਵਿਆਪੀ ਯੋਜਨਾ – ਵੈਨਕੂਵਰ ਯੋਜਨਾ ਬਣਾਉਣ ਲਈ ਨਿਰਦੇਸ਼ ਦਿੱਤੇ। ਇਸ ਯੋਜਨਾ ਦਾ ਉਦੇਸ਼ ਸ਼ਹਿਰ ਦੇ ਭਵਿੱਖ ਨੂੰ 2050 ਤੇ ਇਸ ਤੋਂ ਪਾਰ ਦਾ ਰੂਪ ਦੇਣਾ ਹੈ।

ਭਾਵੇਂ ਕਿ ਇਹ ਇਕ ਵਿਸਥਾਰਤ ਨਿਰਦੇਸ਼ਾਂ ਦੀ ਕਿਤਾਬ ਨਹੀਂ ਹੋਵੇਗੀ, ਯੋਜਨਾ ਇਕ ਅਜਿਹਾ ਸਾਧਨ ਹੋਏਗੀ ਜੋ ਭਵਿੱਖ ਦੇ ਫੈਸਲਿਆਂ ਨੂੰ ਤਰਜੀਹ ਦੇਣ ਵਿਚ ਮਦਦ ਕਰੇਗੀ, ਵੱਧ ਤੋਂ ਵੱਧ ਪ੍ਰਭਾਵ ਲਈ ਦਿਸ਼ਾ ਨਿਰਧਾਰਤ ਕਰੇਗੀ ਅਤੇ ਸ਼ਹਿਰ ਨੂੰ ਜਿਹੋ ਜਿਹਾ ਅਸੀਂ ਬਣਾਉਣਾ ਚਾਹੁੰਦੇ ਹਾਂ ਉਸਦਾ ਸੰਚਾਰ ਕਰੇਗੀ। ਇਹ ਪ੍ਰਕਿਰਿਆ ਅਤੇ ਕੰਮ ਜੋ ਪ੍ਰਕਿਰਿਆ ਨੂੰ ਦਸਤਾਵੇਜ਼ ਕਰਦੇ ਹਨ, ਸ਼ਹਿਰ ਲਈ ਭਵਿੱਖ ਦੀਆਂ ਦਿਸ਼ਾਵਾਂ ਸੂਚਿਤ ਕਰਨਗੇ ਅਤੇ ਦੱਸਣਗੇ ਕਿ ਅਸੀਂ ਕਿਸ ਤਰ੍ਹਾਂ ਇਸਨੂੰ ਚਲਾਉਂਦੇ ਹਾਂ, ਕਿਵੇਂ ਅਸੀਂ ਨਿਵੇਸ਼ ਕਰਦੇ ਹਾਂ, ਅਤੇ ਸ਼ਹਿਰ, ਜਿਸਨੂੰ ਅਸੀਂ ਪਿਆਰ ਕਰਦੇ ਹਾਂ, ਦੀ ਉਸਾਰੀ ਲਈ ਕਿਵੇਂ ਹੱਦਾਂ ਦੇ ਆਰ-ਪਾਰ ਕੰਮ ਕਰਦੇ ਹਾਂ। ਇਸ ਵਿੱਚ ਮੂਲ ਸਮਾਜਿਕ, ਆਰਥਿਕ, ਵਾਤਾਵਰਣਕ ਅਤੇ ਸਭਿਆਚਾਰਕ ਪਾਲਿਸੀਆਂ ਸ਼ਾਮਲ ਹੋਣਗੀਆਂ ਜੋ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਤ ਕਰਦੀਆਂ ਹਨ।

 

ਸ਼ਾਮਲ ਹੋਣ ਦੇ ਢੰਗ ਤਰੀਕੇ

ਇਸ ਵੈੱਬਸਾਈਟ ਰਾਹੀਂ ਸਾਡੀ ਔਨਲਾਈਨ ਸ਼ਮੂਲੀਅਤ ਨਾਲ ਜੁੜੇ ਰਹੋ

ਕੀ ਤੁਹਾਡੇ ਕੋਲ ਕੋਈ ਵਿਚਾਰ ਹਨ ਕਿ ਅਸੀਂ ਲੋਕਾਂ ਤੱਕ ਬਿਹਤਰ ਪਹੁੰਚ ਕਿਵੇਂ ਕਰ ਸਕਦੇ ਹਾਂ? ਕੀ ਤੁਹਾਡੀ ਕੋਈ ਸਲਾਹ ਹੈ ਜੋ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ? ਕਿਰਪਾ ਕਰਕੇ ਆਪਣੇ ਸੁਝਾਵਾਂ ਸਹਿਤ ਸਾਨੂੰ ਈਮੇਲ ਭੇਜੋ: PlanningTogether@vancouver.ca

ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਭਾਸ਼ਾ ਸ਼ਾਮਲ ਹੋਣ ‘ਚ ਰੁਕਾਵਟ ਨਾ ਬਣੇ। ਜਿਵੇਂ ਹੀ ਅਸੀਂ ਦੋ ਸਾਲਾਂ ਦੀ ਇਸ ਪ੍ਰਕਿਰਿਆ ਨੂੰ ਸ਼ੁਰੂ ਕਰਦੇ ਹਾਂ, ਅਸੀਂ ਇਹ ਯਕੀਨੀ ਬਣਾਉਣ ਲਈ ਕਮਿਊਨਿਟੀ ਭਾਈਵਾਲਾਂ ਨਾਲ ਕੰਮ ਕਰਨ ਦੀ ਆਸ ਕਰਦੇ ਹਾਂ ਕਿ ਸਾਡੀ ਪ੍ਰਕਿਰਿਆ ਸਾਰਿਆਂ ਲਈ ਪਹੁੰਚਯੋਗ ਹੈ।